ਚੰਡੀਗੜ੍ਹ/ਨਵੀਂ ਦਿੱਲੀ। ਕੌਮ ਦੀ ਸਾਂਝ ਮਿਸ਼ਨ ਪੰਜਾਬ ਦੀ ਤਰਫੋਂ 30 ਜਨਵਰੀ ਦਿਨ ਸੋਮਵਾਰ ਨੂੰ ਖੰਨਾ ਵਿਖੇ ਵਿਸ਼ੇਸ਼ ਵਿਸ਼ਾਲ ਮਹਾਂਸਭਾ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਦੀ ਪ੍ਰਧਾਨਗੀ ਮੁਸਲਿਮ ਆਗੂ ਦਿਲਬਰ ਖਾਨ ਬਾਦਸ਼ਾਹਪੁਰ ਕਰਣਗੇ। ਜਿਸ ਵਿੱਚ ਪੰਜਾਬ ਦੇ ਮੁਸਲਿਮ ਭਾਈਚਾਰੇ ਦੇ ਸਾਰੇ ਸਤਿਕਾਰਯੋਗ ਆਗੂਆਂ, ਪ੍ਰਧਾਨਾਂ, ਸਰਗਰਮ ਮੈਂਬਰਾਂ ਨੂੰ ਇੱਕ ਮੰਚ ‘ਤੇ ਲਿਆਉਣ ਦਾ ਯਤਨ ਕੀਤਾ ਗਿਆ ਹੈ। ਇਸ ਵਿਸ਼ਾਲ ਇਕੱਠ ਵਿੱਚ ਮੁਸਲਿਮ ਭਾਈਚਾਰੇ ਦੀ ਤਰੱਕੀ, ਉਨ੍ਹਾਂ ਦੇ ਬੱਚਿਆਂ ਦੀ ਮਿਆਰੀ ਸਿੱਖਿਆ, ਮਸਜਿਦਾਂ, ਮਦਰੱਸਿਆਂ, ਕਬਰਸਤਾਨਾਂ ਅਤੇ ਖਾਨਖਾਨਿਆਂ ਦੀ ਰਾਖੀ, ਮੁਸਲਮਾਨਾਂ ਨੂੰ ਉਨ੍ਹਾਂ ਦੇ ਹੱਕਾਂ ਪ੍ਰਤੀ ਜਾਗਰੂਕ ਕਰਨ, ਰਾਜ ਅਤੇ ਕੇਂਦਰ ਸਰਕਾਰਾਂ ਵੱਲੋਂ ਉਨ੍ਹਾਂ ਨੂੰ ਰਾਜਨੀਤੀ ਵਿੱਚ ਬਣਦਾ ਸਨਮਾਨ ਦਿਵਾਉਣ ਅਤੇ ਸਬੰਧਤ ਵੱਖ-ਵੱਖ ਵਿਸ਼ਿਆਂ ‘ਤੇ ਚਰਚਾ ਅਤੇ ਸਬੰਧਿਤ ਸਮੱਸਿਆਵਾਂ ਦੇ ਨਿਪਟਾਰੇ ਲਈ ਵੱਧ ਤੋਂ ਵੱਧ ਯਤਨ ਕੀਤੇ ਜਾਣਗੇ।
ਇਸ ਵਿਸ਼ਾਲ ਕਾਨਫਰੰਸ ਵਿੱਚ ਕੌਮ ਦੀ ਸਾਂਝ ਮਿਸ਼ਨ ਪੰਜਾਬ ਦੇ ਪ੍ਰਧਾਨ ਦਿਲਬਰ ਮੁਹੰਮਦ ਖ਼ਾਨ, ਸੀਨੀਅਰ ਪੱਤਰਕਾਰ ਅਤੇ ਨੈਸ਼ਨਲ ਹਿਉਮਨ ਰਾਇਟਸ ਸੋਸ਼ਲ ਜਸਟਿਸ ਫਰੰਟ ਦੇ ਕੌਮੀ ਪ੍ਰਧਾਨ ਮੌਲਾਨਾ ਅਨਵਰ ਅੰਮ੍ਰਿਤਸਰੀ, ਫੁਰਕਾਨ ਕੁਰੈਸ਼ੀ ਮੀਤ ਪ੍ਰਧਾਨ, ਬਹਾਦਰ ਖ਼ਾਨ ਧਬਲਾਨ ਮੁਸਲਿਮ ਮਹਾਸਭਾ ਪ੍ਰਧਾਨ ਪੰਜਾਬ, ਐਡਵੋਕੇਟ ਨਈਮ ਖ਼ਾਨ ਸ਼ਾਮਲ ਹੋਏ। ਸੂਬਾ ਪ੍ਰਧਾਨ ਮੁਸਲਿਮ ਆਰਗੇਨਾਈਜੇਸ਼ਨ ਪੰਜਾਬ, ਐਚ.ਆਰ ਮੋਫਰ ਸੂਬਾ ਪ੍ਰਧਾਨ ਮੁਸਲਿਮ ਫਰੰਟ ਪੰਜਾਬ, ਰਿਆਜ਼ ਖਾਨ ਪ੍ਰਧਾਨ ਜਿਲ੍ਹਾ ਸੰਗਰੂਰ, ਅਨਵਰ ਅਲੀ ਲੁਧਿਆਣਾ ਸੂਬਾ ਸਕੱਤਰ ਆਮ ਆਦਮੀ ਪਾਰਟੀ, ਇਰਫਾਨ ਮਲੇਰਕੋਟਲਾ ਸਕੱਤਰ ਨਵਾਬ ਸ਼ੇਰ ਖਾਨ ਸੁਸਾਇਟੀ ਮਾਲੇਰਕੋਟਲਾ, ਮੁਮਤਾਜ਼ ਅੰਜੁਮ ਸ਼ਾਹ ਚਿਸ਼ਤੀ ਪੰਜਾਬ ਸੂਬਾ ਪ੍ਰਧਾਨ ਰਾਸ਼ਟਰੀ ਸ਼ਾਹ ਸਮਾਜ ਫਾਊਂਡੇਸ਼ਨ ਇੰਡੀਆ, ਅਜ਼ਾਦ ਸਲਮਾਨੀ, ਸਲਮਾਨੀ ਏਕਤਾ ਮੰਚ ਵੈਲਫੇਅਰ ਸੋਸਾਇਟੀ ਆਰ.ਜੀ.ਡੀ.ਪਟਿਆਲਾ, ਸ੍ਰੀ ਨਾਜ਼ਿਮ ਸਾਹਿਬ ਜਿਲ੍ਹਾ ਪ੍ਰਧਾਨ ਮਜਲਿਸ ਅਹਿਰਾਰ ਫਤਹਿਗੜ੍ਹ ਸਾਹਿਬ, ਸ਼ਮੀਮ ਬੁਖਾਰੀ ਬੁਖਾਰੀ ਨਿਊਜ਼ ਚੈਨਲ ਜਿਲ੍ਹਾ ਮਾਲੇਰਕੋਟਲਾ, ਇੰਡੀਅਨ ਯੂਨੀਅਨ ਮੁਸਲਿਮ ਲੀਗ (ਅ) ਮਕਸੂਦ ਉਲਹਾਕ ਕੌਮੀ ਸਕੱਤਰ ਰਾਬਤਾ ਕਮੇਟੀ, ਸੈਫ ਅਹਿਮਦ। ਰੋਜ਼ਾ ਸ਼ਰੀਫ਼, ਜ਼ਾਹਿਦਾ ਸੁਲੇਮਾਨ ਖੇਤਰ ਇੰਚਾਰਜ ਸ਼੍ਰੋਮਣੀ ਅਕਾਲੀ ਦਲ, ਆਰਿਫ਼ ਖ਼ਾਨ ਪ੍ਰਧਾਨ ਨਵਾਬ ਸ਼ੇਰ ਮੁਹੰਮਦ ਖ਼ਾਨ ਵੈਲਫ਼ੇਅਰ ਸੁਸਾਇਟੀ ਪੰਜਾਬ, ਸ਼ੇਰ ਅਲੀ ਗੋਬਿੰਦਗੜ੍ਹ ਮੁਸਲਿਮ ਸੇਵਾ ਦਲ ਪੰਜਾਬ, ਰਾਣਾ ਸ਼ਰਾਫ਼ਤ ਖ਼ਾਨ ਅਤੇ ਹੋਰ ਕਈ ਸ਼ਖਸੀਅਤਾ ਸ਼ਿਰਕਤ ਕਰ ਰਹੀਆੰ ਹਨ।



